ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ.ਹਰਜਿੰਦਰ ਸਿੰਘ ਧਾਮੀ ਅਤੇ ਡਾਇਰੈਕਟਰ ਐਜੂਕੇਸ਼ਨ/ਸਕੱਤਰ ਵਿੱਦਿਆ ਇੰਜੀਨੀਅਰ ਸ੍ਰ. ਸੁਖਮਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਡਾ.ਚਰਨਜੀਤ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਚੱਲ ਰਹੇ ਗੁਰੂ ਨਾਨਕ ਕਾਲਜ, ਬਟਾਲਾ ਦੇ ਵਿਦਿਆਰਥੀਆਂ ਤੇ ਸਮੂਹ ਸਟਾਫ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕੀਤੀ ਗਈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਅਤੇ ਵਿਦਿਆ ਸਕੱਤਰ ਸੁਖਵਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਵਿੱਚ ਸੇਵਾ ਦੀ ਭਾਵਨਾ ਭਰਨ ਲਈ ਸੇਵਾ ਸ਼ੁਰੂ ਕੀਤੀ ਗਈ।ਇਹ ਸੇਵਾ ਪਿਛਲੇ ਸਾਲ ਸ਼ੁਰੂ ਕੀਤੀ ਗਈ ਤਾਂ ਜੋ ਵਿਦਿਆਰਥੀ ਛੁੱਟੀਆਂ ਦੇ ਦੌਰਾਨ ਆਪਣੀ ਹਾਜ਼ਰੀ ਗੁਰੂ ਘਰ ਲਗਵਾ ਕਿ ਆਪਣੇ ਅੰਦਰ ਸਹਿਜ ਭਾਵ ਭਰਨ ਦਾ ਯਤਨ ਕਰਨ ਕਿਉਂਕਿ ਸੇਵਾ ਹੀ ਮਨੱਖੀ ਮਨ ਨੂੰ ਨਿਰਮਲ ਤੇ ਸ਼ੁੱਧ ਕਰਦੀ ਹੈ । ਇਸ ਸੇਵਾ ਭਾਵਨਾ ਨਾਲ ਹੀ ਵਿਦਿਆਰਥੀਆਂ ਅੰਦਰ ਗੁਰਸਿੱਖੀ ਜੀਵਨ ਦੀ ਚਿਣਗ ਜਾਗ ਸਕਦੀ ਹੈ। ਇਸ ਸੇਵਾ ਦੌਰਾਨ ਵਿਦਿਆਰਥੀ ਵੱਲੋਂ ਸੰਗਤਾਂ ਨੂੰ ਜਲ ਛਕਾਇਆ ਗਿਆ, ਸੰਗਤਾਂ ਨੂੰ ਦਰਬਾਰ ਸਾਹਿਬ ਅੰਦਰ ਕੀਰਤਨ ਸਰਵਣ ਕਰਨ ਲਈ ਬੇਨਤੀ ਕੀਤੀ ਗਈ, ਭਾਂਡੇ ਮਾਂਜਣ ਦੀ ਸੇਵਾ ਕੀਤੀ ਗਈ, ਸੰਗਤ ਨੂੰ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਦੀ ਬੇਨਤੀ ਕੀਤੀ ਗਈ, ਕਤਾਰ ਵਿੱਚ ਤੁਰੋ, ਬੱਚਿਆਂ ਅਤੇ ਬਜ਼ੁਰਗਾਂ ਦਾ ਧਿਆਨ ਰੱਖੋ ਆਦਿ ਸਲੋਗਨਾਂ ਦੇ ਨਾਮ ਵਾਲੀਆਂ ਤਖਤੀਆਂ ਫੜ੍ਹ ਕੇ ਸੇਵਾ ਨਿਭਾਈ ਗਈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਜਿਸ ਦੀ ਰਹਿਮਤ ਸਦਕਾ ਇਹ ਸੇਵਾ ਦਾ ਮੌਕਾ ਮਿਲਿਆ ।
ਸਾਡੇ ਸਾਰਿਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇੰਜੀਨੀਅਰ ਸ੍ਰ. ਸੁਖਮਿੰਦਰ ਸਿੰਘ ਜੀ ਨੇ ਜਦੋਂ ਦਾ ਡਾਇਰੈਕਟਰ ਵਿੱਦਿਆ/ ਸਕੱਤਰ ਵਿੱਦਿਆ ਦਾ ਆਹੁਦਾ ਸੰਭਾਲਿਆ ਹੈ ਓਦੋ ਤੋ ਹੀ ਸਿੱਖ ਸੰਸਥਾਵਾਂ ਨੇ ਤਰੱਕੀ ਕਰਨੀ ਸ਼ੁਰੂ ਕੀਤੀ ਹੈ । ਸਕੱਤਰ ਸਾਹਿਬ ਦੀ ਦੂਰਦ੍ਰਿਸ਼ਟੀ ਨਾਲ ਸਿੱਖ ਸੰਸਥਾਵਾਂ ਵਿੱਤੀ ਸੰਕਟ ਵਿੱਚ ਨਿਕਲ ਕਿ ਪੈਰਾਂ ਸਿਰ ਹੋਈਆਂ ਹਨ । ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਕੱਤਰ ਸਾਹਿਬ ਨੂੰ ਹੋਰ ਵੀ ਬਲ ਬਖਸਣ ਤੇ ਇਸੇ ਤਰ੍ਹਾਂ ਸਿੱਖ ਸੰਸਥਾਵਾਂ ਲਈ ਕੰਮ ਕਰਨੇ ਰਹਿਣ

